ਪੰਜ ਦਰਿਆ ਦੇ ਪਾਣੀ ਦੇ ਵਿੱਚ ਫੁਲ ਪੰਜਾਬੀ ਮਿੱਟੀ
ਬਈ ਵਿੱਚ ਮੱਕੀ ਦਾ ਆਟਾ ਪਾ ਕੇ
ਹੋ ਵਿੱਚ ਮੱਕੀ ਦਾ ਆਟਾ ਪਾ ਕੇ ਕਰਲਓ ਗੋਰੀ ਚਿੱਟੀ
ਬਈ ਕੱਚੇ ਦੂਧ ਦਾ ਦੇ ਕੇ ਛੀਟਾ
ਕੱਚੇ ਦੂਧ ਦੇ ਕੇ ਛੀਤੇ ਹੁਸਨ ਦੀ ਭੱਠੀ ਪਾਓ
ਸਾਰੀ ਦੁਨੀਆ ਨਾਲੋ ਵੱਖਰਾ ਇੱਕ ਕਲਬੂਟ ਬਣਾਓ
ਬਈ ਇਜ਼ਤ ਵਾਲਾ ਗਹਿਣਾ ਅਣਖ਼ ਦਾ ਰੂਹ ਵਿੱਚ ਰੱਬ ਵਸਾਯੋ
ਕਿਸੇ ਵਾਰਾਂ ਗੀਤ ਬੋਲੀਆਂ ਬਾਣੀ ਰੋਜ ਸੁਨਾਯੋ
ਇੱਕ ਹੱਥ ਦੇ ਵਿੱਚ ਤੇਗ ਦੇ ਦਿਓ ਇੱਕ ਵਿੱਚ ਕੱਲੀ ਗੁਲਾਬ ਦੀ
ਇੰਜ ਬਣਦੀ ਏ ਯਾਰੋ, ਇੱਕ ਕੁੜੀ ਪੰਜਾਬ ਦੀ
ਇੰਜ ਬਣਦੀ ਏ ਯਾਰੋ, ਇੱਕ ਕੁੜੀ ਪੰਜਾਬ ਦੀ
ਇੰਜ ਬਣਦੀ ਏ ਯਾਰੋ, ਇੱਕ ਕੁੜੀ ਪੰਜਾਬ ਦੀ
ਹਰ ਥਾਂ ਖੜਦੀ ਪੁੱਤਾ ਬਰਾਬਰ ਮਾਣ ਕਰੰਦੇ ਮਾਪੇ
ਜਿਹੜੀ ਵੈਂਗੀ ਫਰਜ਼ਾਂ ਦੀ ਨੂ ਚੱਕ ਲੈਂਦੀ ਏ ਆਪੇ
ਖੇਤਾਂ ਦੇ ਵਿੱਚ ਜਿਹੜੀ ਮੋਰਾਂ ਵਾਂਗੂ ਪੈਲਾਂ ਪਾਵੇ
ਨਾਲੇ ਮੋੜ ਦੀ ਨੱਕਾ ਖਾਲ ਦਾ ਟ੍ਰੈਕਟਰ ਆਪ ਚਲਾਵੇ
ਜਿਹੜੀ ਆਪਣੇ ਹੱਥੀਂ ਵਾਹਵੇ ਸੂਰਤ ਆਪਣੇ ਖ਼ਵਾਬ ਦੀ
ਇੰਜ ਬਣਦੀ ਏ ਯਾਰੋ, ਇੱਕ ਕੁੜੀ ਪੰਜਾਬ ਦੀ
ਇੰਜ ਬਣਦੀ ਏ ਯਾਰੋ, ਇੱਕ ਕੁੜੀ ਪੰਜਾਬ ਦੀ
ਇੰਜ ਬਣਦੀ ਏ ਯਾਰੋ, ਇੱਕ ਕੁੜੀ ਪੰਜਾਬ ਦੀ
ਨਵੀ ਸੋਚ ਤੇ ਨਵਾਂ ਸਿਦਕ ਹੈ ਨਵੇ ਪੂਰਨੇ ਪਾਵੇ
ਨਵੀਆਂ ਰਾਹਾਂ ਤੇ ਨਵੀ ਰੋਸ਼ਨੀ ਨਵੇ ਚਿਰਾਗ ਜਗਾਵੇ
ਰਿਸ਼ਤੇ ਨਾਤੇ ਮੋਹ ਦੀਆਂ ਤੰਦਾਂ ਆਪਣੇ ਹੱਥੀਂ ਬੁਣਦੀ
ਜਿਹੜੀ ਆਪਣੀ ਰੂਹ ਦਾ ਹਾਣੀ ਮਾਣ ਨਾਲ ਹੈ ਚੁਣਦੀ
ਵੰਜਲੀ ਦੇ ਨਾਲ ਇੱਕ ਸੁਰ ਕਰਦੀ ਜੋ ਹੈ ਤਾਰ ਰਬਾਬ ਦੀ
ਇੰਜ ਬਣਦੀ ਏ ਯਾਰੋ, ਇੱਕ ਕੁੜੀ ਪੰਜਾਬ ਦੀ
ਇੰਜ ਬਣਦੀ ਏ ਯਾਰੋ, ਇੱਕ ਕੁੜੀ ਪੰਜਾਬ ਦੀ
ਇੰਜ ਬਣਦੀ ਏ ਯਾਰੋ, ਇੱਕ ਕੁੜੀ ਪੰਜਾਬ ਦੀ